ਜੰਡਿਆਲਾ ਗੁਰੂ ਤੋਂ ਸਾਬਕਾ ਪ੍ਰਧਾਨ ਰਵਿੰਦਰਪਾਲ ਕੁੱਕੂ ਦੀ ਅਗਵਾਈ ਹੇਠ ਰਾਜਾ ਸਾਂਸੀ ਵਿਖੇ ਹੋ ਰਹੀ ਰੈਲੀ ਲਈ  ਕਾਫ਼ਲਾ ਰਵਾਨਾ 
         
                                         
BIG BRIKING 

  ਜੰਡਿਆਲਾ ਗੁਰੂ  14 ਫਰਵਰੀ ( ਪਿੰਕੂ ਆਨੰਦ ) ਰਾਜਾ ਸਾਂਸੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਸੀ.ਐੱਮ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਹੇਠ ਹੋ ਰਹੀ ਰੈਲੀ ਵਿੱਚ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਸਾਬਕਾ ਪ੍ਰਧਾਨ ਨਗਰ ਕੌਂਸਲ ਰਵਿੰਦਰਪਾਲ ਕੁੱਕੂ,ਸੰਨੀ ਸ਼ਰਮਾ ਦੀ ਅਗਵਾਈ ਹੇਠ ਇਕ ਵੱਡਾ ਕਾਫਲਾ ਰਾਜਾਸਾਂਸੀ ਰੈਲੀ ਲਈ ਰਵਾਨਾ ਹੋਇਆ I ਇਸ ਮੌਕੇ ਰਵਿੰਦਰ ਪਾਲ ਕੁੱਕੂ ਸਾਬਕਾ ਪ੍ਰਧਾਨ ਨਗਰ ਕੌਂਸਲ ਨੇ ਕਿਹਾ ਕਿ ਪੰਜਾਬ ਅੰਦਰ ਰਾਜ ਕਰ ਰਹੀ ਕਾਂਗਰਸ ਨੇ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ I ਉਨ੍ਹਾਂ ਕਿਹਾ ਕਿ ਸੂਬੇ ਅੰਦਰ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨੇ ਪੰਜਾਬ ਦੀ ਜਨਤਾ ਦਾ ਲੱਕ ਤੋੜ ਦਿੱਤਾ ਹੈ I ਜੋ ਸਤਾਏ ਹੋਏ ਪੰਜਾਬ ਦੇ ਲੋਕ ਆਉਣ ਵਾਲੀਆਂ 2022 ਦੀਆਂ ਚੋਣਾਂ ਚ ਕਾਂਗਰਸ ਸਰਕਾਰ ਨੂੰ ਮੂੰਹ ਨਹੀਂ ਲਾਉਣਗੇ I ਉਨ੍ਹਾਂ ਕਿਹਾ ਕਿ ਲਗਭਗ ਤਿੰਨ ਸਾਲ ਰਾਜ ਕਰ ਚੁੱਕੀ ਕਾਂਗਰਸ ਸਰਕਾਰ ਨੇ ਪਿਛਲੀ ਅਕਾਲੀ ਭਾਜਪਾ ਗੱਠਜੋੜ ਵਾਲੀ ਸਰਕਾਰ ਵੇਲੇ ਦੀਆਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਸੁੱਖ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ ਤੇ ਲੋਕਾਂ ਨੂੰ ਰੋਜ਼ਾਨਾ ਹੀ ਝੂਠੇ ਲਾਰੇ ਲਾ ਕੇ ਕਾਂਗਰਸ ਸਰਕਾਰ ਆਪਣੇ ਪੰਜ ਸਾਲ ਪੂਰੇ ਕਰ ਰਹੀ ਹੈ I ਰਵਿੰਦਰ ਪਾਲ( ਕੁੱਕੂ) ਨੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜਾਸਾਂਸੀ ਵਿਖੇ ਅੱਜ ਜੋ ਰੈਲੀ ਰੱਖੀ ਗਈ ਹੈ I ਉਹ ਕਾਂਗਰਸ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ ਇਸ ਮੌਕੇ ਪ੍ਰਧਾਨ ਨਗਰ ਕੌਂਸਲ ਰਵਿੰਦਰਪਾਲ ਕੁੱਕੂ ਤੋਂ ਇਲਾਵਾ ਸੁੱਖਾ ਢੋਟ,ਅਵਤਾਰ ਸਿੰਘ ਕਾਲਾ ਐੱਮ ਸੀ,ਸਰਬਜੋਤ ਮਲਹੋਤਰਾ, ਹਰਜਿੰਦਰ ਸਿੰਘ ਬਾਮਣ ਐਮਸੀ,ਕਾਲੂ ਮੋਨੂੰ ਆਨੰਦ,ਆਸ਼ੂ ਪਲਵਾਨ, ਨਰਿੰਦਰ ਸਿੰਘ ਭੋਲਾ,ਕਾਮਰੇਡ ਪੱਪੂ ਅਨੰਦ,ਸਤਨਾਮ ਸਿੰਘ ਰਿੰਕੂ ਮਲਹੋਤਰਾ,ਸ਼ੇਰਾ ਵਿੱਗ ਗਰੀਸ ਮਿਗਲਾਨੀ,ਸੂਰਜ ਸ਼ਰਮਾ,ਕੁਲਵੰਤ ਸਿੰਘ ਮਲਹੋਤਰਾ ਐਮ ਸੀ,ਬੰਟੀ ਕੰਬੋਜ ਆਦਿ ਹਾਜ਼ਰ ਸਨ I


Comments

Popular posts from this blog

ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ