ਸਿਟੀ ਪੁਲਿਸ ਵੱਲੋਂ ਚੋਰ ਗਿਰੋਹ ਦੇ ਤਿੰਨ ਮੈਂਬਰ ਚੋਰੀ ਦੇ ਸਮਾਨ ਸਮੇਤ ਕਾਬੂ
ਗਿਰੋਹ ਤੋਂ 32 ਟਾਇਰ ਅਲਾਏ ਵਹੀਲ ਸਮੇਤ, ਇਕ ਬਿਨਾਂ ਨੱਬਰ ਦਾ ਮੋਟਰਸਾਈਕਲ, ਕੰਪ੍ਰੈਸਰ, 4 ਘਰੇਲੂ ਸਿਲੰਡਰ ਬਰਾਮਦਰਾਜਪੁਰਾ 13 ਫਰਵਰੀ (ਤਰੁਣ ਸ਼ਰਮਾ ):ਥਾਣਾ ਸਿਟੀ ਪੁਲਿਸ ਨੇ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੱ ਚੋਰੀ ਦੇ ਸਾਮਾਨ ਸਮੇਤ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|ਥਾਣਾ ਸਿਟੀ ਰਾਜਪੁਰਾ ਦੇ ਐਸ.ਐਚ.ਓ ਇੰਸਪੈਕਟਰ ਸੁਰਿੱਦਰਪਾਲ ਸਿੱਘ ਨੇ ਦੱਸਿਆ ਕਿ ਮਾਨਯੋਗ ਐਸ ਐਸ ਪੀ ਪਟਿਆਲਾ ਮਨਦੀਪ ਸਿੱਘ ਸਿਧੂ ਦੇ ਦਿਸ਼ਾ ਨਿਰਦੇਸ਼ਾ ਤੇ ਡੀ ਐਸ ਪੀ ਰਾਜਪੁਰਾ ਏ ਐਸ ਔਲਖ ਦੀ ਅਗੁਵਾਈ ਚ ਅਪਰਾਧੀਆਂ ਦੇ ਖਿਲਾਫ ਚਲਾਏ ਜਾ ਰਹੇ ਲਗਾਤਾਰ ਅਭਿਆਨ ਹੇਠ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਐਸ.ਆਈ ਵਿਨਰਜੀਤ ਸਿੱਘ ਨੇ ਪੁਲਿਸ ਪਾਰਟੀ ਸਮੇਤ ਰਾਜਪੁਰਾ ਸ਼ਹਿਰ ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ| ਇਨ੍ਹਾਂ ਗ੍ਰਿਫਤਾਰ ਕੀਤੇ ਗਏ ਮੁਲਜਮਾਂ ਦੀ ਪਹਿਚਾਣ ਦਵਿੱਦਰ ਸਿੱਘ ਵਾਸੀ ਪਿੱਡ ਭਟੇੜੀ, ਪੁਰਾਨਾ ਰਾਜਪੁਰਾ ਵਾਸੀ ਸ਼ੁਭਮ ਨਿਵਾਸੀ ਪੁਰਾਣਾ ਰਾਜਪੁਰਾ,ਲਵਲੀ ਨਿਵਾਸੀ ਨਲਾਸ ਰੋਡ ਵਾਸੀ ਦੇ ਤੌਰ ਹੋਈ| ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਬੂ ਕੀਤੇ ਮੁਲਜਮਾਂ ਪਾਸੋਂ ਚੋਰੀ ਕੀਤੇ 32 ਟਾਇਰ ਸਮੇਤ ਅਲਾਏ ਰਿਮ ਬਰਾਮਦ ਹੋਏ ਹਨ ਜਿਹੜੇ ਇਨ੍ਹਾਂ ਨੇ ਲੋਕਾਂ ਦੇ ਘਰ੍ਹਾਂ ਦੇ ਬਾਹਰ ਖੜੀ ਗੱਡੀਆਂ ਤੋਂ ਚੋਰੀ ਕੀਤੇ ਹੋਏ ਸਨ, ਇਕ ਬਿਨਾਂ ਨੱਬਰ ਦਾ ਮੋਟਰਸਾਈਕਲ, ਕੰਪ੍ਰੈਸਰ ਸਮੇਤ ਇੱਕ ਏ.ਸੀ ਯੂਨਿਟ , ਚਾਰ ਘਰੇਲੂ ਗੈਸ ਦੇ ਸਿਲੰਡਰ, ਇਕ ਗਦਾ ਅਤੇ ਇਕ ਕੱਬਲ ਬਰਾਮਦ ਕੀਤਾ ਹੈ| ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਵਿੱਚ ਇਹ ਵੀ ਪਤਾ ਚਲਾ ਹੈ ਕਿ ਆਰੋਪੀ ਦਵਿੱਦਰ ਸਿੱਘ ਪਹਿਲਾਂ ਵੀ ਰੇਲਵੇ ਪੁਲਿਸ ਵਲੋਂ ਦਰਜ ਮੁਕੱਦਮੇ ਵਿਚ ਸਜਾ ਕਟ ਚੁਕਿਆ ਹੈ|ਐਸ.ਐਚ.ਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁਛਗਿੱਛ ਕੀਤੀ ਜਾਵੇਗੀ ਤੇ ਹੋਰ ਵੀ ਬਰਾਮਦਗੀ ਹੋਣ ਦੀ ਆਸ ਹੈ| ਜਿਕਰਯੋਗ ਹੈ ਕਿ ਪਿਛਲੇ ਕੁਛ ਸਮਾਂ ਪਹਿਲਾਂ ਲੋਕਾਂ ਦੇ ਘਰਾਂ ਤੇ ਦੁਕਾਨਾ, ਬਾਹਰ ਖੜੀ ਕਾਰਾਂ ਦੇ ਰਿਮ ਅਤੇ ਟਾਇਰ ਚੋਰੀ ਹੋਣ ਦੀਆਂ ਵਾਰਦਾਤਾਂ ਨੇ ਪੁਲਿਸ ਦੀ ਨੀਂਦ ਉਡਾਈ ਹੋਈ ਸੀ|
Comments
Post a Comment