ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਲਾਲਪੁਰ 'ਚ ਕਰਵਾਈ ਸਹਿਕਾਰੀ ਬੈਂਕ ਦੀ ਨਵੀਂ ਬਰਾਂਚ ਦੀ ਸ਼ੁਰੂਆਤ
ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਲਾਲਪੁਰ 'ਚ ਕਰਵਾਈ ਸਹਿਕਾਰੀ ਬੈਂਕ ਦੀ ਨਵੀਂ ਬਰਾਂਚ ਦੀ ਸ਼ੁਰੂਆਤ -ਰਾਜ ਦੇ ਸਹਿਕਾਰੀ ਅਦਾਰਿਆਂ ਨੂੰ ਨਿੱਜੀ ਅਦਾਰਿਆਂ ਦੇ ਮੁਕਾਬਲੇ 'ਚ ਲਿਆਂਦਾ-ਰੰਧਾਵਾ -ਪਿਛਲੀ ਸਰਕਾਰ ਵੱਲੋਂ ਖਰੀਦੀ ਦਾਲ ਦਾ ਕਰਜਾ ਮੌਜੂਦਾ ਸਰਕਾਰ ਨੇ ਚੁਕਾਇਆ-ਰੰਧਾਵਾ -ਸਿੱਖੀ ਦੇ ਘਾਣ ਲਈ ਬਾਦਲ ਜਿੰਮੇਵਾਰ-ਰੰਧਾਵਾ -ਲੋਕਾਂ ਨੂੰ ਵਿਰੋਧੀ ਪਾਰਟੀਆਂ ਦੇ ਝੂਠੇ ਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਹੋਣ ਦਾ ਸੱਦਾ -ਗੈਂਗਸਟਰਾਂ ਨੂੰ ਜੇਲਾਂ 'ਚ ਬੰਦ ਹੋਣ ਦਾ ਅਹਿਸਾਸ ਕਰਵਾਇਆ-ਰੰਧਾਵਾ ਰਾਜਪੁਰਾ 31 ਮਾਰਚ (ਵਿਨੋਦ ਚਾਵਲਾ) ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ 'ਚ ਖ਼ਤਮ ਹੋਏ ਸਹਿਕਾਰੀ ਖੇਤਰ ਦੇ ਅਦਾਰਿਆਂ ਨੂੰ ਨਿੱਜੀ ਖੇਤਰ ਦੇ ਅਦਾਰਿਆਂ ਦੇ ਮੁਕਾਬਲੇ ਮਜ਼ਬੂਤੀ ਨਾਲ ਖੜ੍ਹਾ ਕੀਤਾ ਹੈ। ਸ. ਰੰਧਾਵਾ, ਅੱਜ ਪਟਿਆਲਾ ਨੇੜਲੇ ਪਿੰਡ ਜਲਾਲਪੁਰ ਵਿਖੇ ਦੀ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਡਿਟ ਦੀ ਨਵੀਂ ਖੋਲ੍ਹੀ ਗਈ ਬਰਾਂਚ ਦੀ ਸ਼ੁਰੂਆਤ ਕਰਵਾਉਣ ਪੁੱਜੇ ਹੋਏ ਸਨ। ਉਨ੍ਹਾਂ ਦੇ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਵਿਕਾਸ ਗਰਗ ਵੀ ਮੌਜੂਦ ਸਨ। ਇਸ ਮੌਕੇ ਸ. ਸੁਖਜਿੰਦਰ...